ਜੀਵਨ ਵਿਧਾਨ
About book : ਇਸ ਕਿਤਾਬ ਨੂੰ ਲਿਖਣ ਦਾ ਮਕਸਦ ਸਨਾਤਨ ਸੰਸਕ੍ਰਿਤੀ ਦਾ ਪ੍ਰਚਾਰ ਕਰਨਾ ਅਤੇ ਕੁਦਰਤ ਅਤੇ ਸ੍ਰਿਸ਼ਟੀ ਦੇ ਗੁਣਾਂ ਨੂੰ ਉਜਾਗਰ ਕਰਨਾ ਹੈ ।ਇਸ ਦੇ ਨਾਲ ਹੀ ਨੌਜਵਾਨ ਸਨਾਤਨ ਪੀੜ੍ਹੀ ਨੂੰ ਸਨਾਤਨ ਸੰਸਕ੍ਰਿਤੀ ਦੇ ਨਾਲ ਜੋੜਨਾ ਅਤੇ ਸਨਾਤਨ ਸਿਧਾਂਤਾਂ ਦੀ ਸਿੱਖਿਆ ਦੇਣਾ ਹੈ । ਇਸ ਕਿਤਾਬ ਰਾਹੀਂ ਨਵੀਆਂ ਪੀੜ੍ਹੀਆਂ ਨੂੰ ਆਪਣੇ ਪੂਰਵਜਾਂ ਕੁੱਲਾਂ ਦੇਵਤਿਆਂ ਦੇ ਬਾਰੇ ਜਾਣੂ ਕਰਵਾਉਣਾ ਹੈ । ਉਮੀਦ ਕਰਦੇ ਹਾਂ ਕਿ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਵਸੇ ਬਹੁਤ ਸਾਰੇ ਧਾਰਮਿਕ ਸਵਾਲਾਂ ਦੇ ਜਵਾਬ ਉਨ੍ਹਾਂ ਨੂੰ ਮਿਲ ਜਾਣਗੇ ।ਸਨਾਤਨ ਸੰਸਕ੍ਰਿਤੀ ਵਿਗਿਆਨ ਦੀ ਕਸੌਟੀ ਤੇ ਕਿੱਥੋਂ ਤੱਕ ਖਰੀ ਉਤਰਦੀ ਹੈ ਇਸ ਚੀਜ਼ ਦਾ ਵੀ ਗਿਆਨ ਇਸ ਕਿਤਾਬ ਚੋਂ ਮਿਲ ਜਾਵੇਗਾ । ਭਗਵਾਨ, ਧਰਮ ,ਸ੍ਰਿਸ਼ਟੀ, ਕੁਦਰਤ, ਭਗਤੀ, ਸ਼ਕਤੀ ਵਰਗੇ ਅਹਿਮ ਵਿਸ਼ਿਆਂ ਦੀ ਜਾਣਕਾਰੀ ਦੇਣ ਵਿੱਚ ਵੀ ਇਹ ਕਿਤਾਬ ਸਹਾਈ ਹੋਵੇਗੀ । ਸਨਾਤਨ ਸੰਸਕ੍ਰਿਤੀ ਵਿੱਚ ਆ ਚੁੱਕੇ ਬਹੁਤ ਸਾਰੇ ਵਿਕਾਰਾਂ ਨੂੰ ਦੂਰ ਕਰਨ ਦਾ ਕੰਮ ਵੀ ਇਸ ਲਿਖਤ ਦੁਆਰਾ ਕੀਤਾ ਜਾਵੇਗਾ ।ਉਮੀਦ ਕਰਦੇ ਹਾਂ , ਸਭ ਪਾਠਕਾਂ ਨੂੰ ਇਹ ਕਿਤਾਬ ਜ਼ਰੂਰ ਪਸੰਦ ਆਵੇਗੀ ।ਧੰਨਵਾਦ ।
About author : ਇਸ ਕਿਤਾਬ ਦੇ ਲੇਖਕ ਪੰਡਿਤ ਹਰਦੀਪ ਸ਼ਰਮਾ ਜੀ ਹਨ ਜੋ ਕਿ ਪਿੰਡ ਬ੍ਰਾਹਮਣ ਵਾਲਾ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਦੇ ਜੰਮਪਲ ਹਨ ।ਸਨਾਤਨ ਸੰਸਕ੍ਰਿਤੀ ਵਿੱਚ ਆਏ ਵਿਕਾਰਾਂ ਨੂੰ ਦੇਖਦੇ ਹੋਏ ਪੰਡਿਤ ਹਰਦੀਪ ਸ਼ਰਮਾ ਦੀ ਇਹ ਕਿਤਾਬ ਲਿਖਣ ਲਈ ਪ੍ਰੇਰਿਤ ਹੋਏ ਹਨ । ਪੰਡਿਤ ਜੀ ਨੇ ਇਸ ਕਿਤਾਬ ਵਿੱਚ ਗਾਗਰ ਵਿੱਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਹੈ । ਪੰਡਿਤ ਜੀ ਪੋਸਟ ਗ੍ਰੈਜੂਏਟ ਹੋਣ ਦੇ ਨਾਲ ਨਾਲ ਨਿੱਜੀ ਤੌਰ ਤੇ ਧਾਰਮਿਕ ਸ਼ਾਸਤਰਾਂ ਦਾ ਅਧਿਐਨ ਲਗਾਤਾਰ ਕਰਦੇ ਰਹਿੰਦੇ ਹਨ । ਹਰਦੀਪ ਸ਼ਰਮਾ ਜੀ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਹਨ ਅਤੇ ਧਰਮ ਨੂੰ ਸੁਚੱਜੇ ਮਨੁੱਖੀ ਜੀਵਨ ਦਾ ਆਧਾਰ ਮੰਨਦੇ ਹਨ । ਸ਼ਰਮਾ ਜੀ ਚਾਹੁੰਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਵਿੱਚ ਸਨਾਤਨ ਸੰਸਕ੍ਰਿਤੀ ਦੇ ਗਿਆਨ ਦੀ ਜੋਤ ਇਸੇ ਤਰ੍ਹਾਂ ਲੱਟ ਲੱਟ ਜਗਦੀ ਰਹੇ । ਧਰਮ ਪ੍ਰਚਾਰ ਹਿੱਤ ਹੀ ਪੰਡਿਤ ਜੀ ਨੇ ਜੀਵਨ ਵਿਧਾਨ ਨਾਮ ਦੀ ਇਹ ਕਿਤਾਬ ਦੀ ਰਚਨਾ ਕੀਤੀ ਹੈ ।